ਕਦੇ ਰਾਜਸਥਾਨ ਆਏ ਤਾਂ ਦੇਖਿਓ ਕਿ ਇੱਥੇ ਅਜੇ ਵੀ ਕਈ ਥਾਵਾਂ ਤੇ ਊਠ ਨਾਲ ਖੇਤੀ ਕੀਤੀ ਜਾਂਦੀ ਹੇੈ। ਇਹ ਪੁਰਾਤਨ ਅਤੇ ਵਿਗਿਆਨਕ ਢੰਗ ਹਨ। ਜਿੰਨ੍ਹਾਂ ਨੂੰ ਰਾਜਸਥਾਨ ਦੇ ਲੋਕਾਂ ਨੇ ਸੰਭਾਲ ਕੇ ਰੱਖਿਆ ਹੋਇਆ ਹੈ। ਅਸਲ ਵਿਚ ਇੱਥੇ ਸਾਉਣੀ ਦੇ ਸੀਜਨ ਦੌਰਾਨ ਕਈ ਤਰ੍ਹਾਂ ਦੀਆਂ ਫ਼ਸਲਾਂ ਉਗਾਈਆਂ ਜਾਂਦੀਆਂ ਨੇ ਤਾਂ ਕਰਕੇ ਇੱਥੋਂ ਦੇ ਕਿਸਾਨਾਂ ਨੂੰ ਊਠ ਨਾਲ ਖੇਤੀ ਕਰਨੀ ਪੈਂਦੀ ਹੇੈ। ਅਸਲ ਵਿਚ ਇਹਦਾ ਕਾਰਨ ਇੱਥੋਂ ਦੇ ਕਿਸਾਨ ਇਹ ਦੱਸਦੇ ਨੇ ਕੇ ਬਈ ਜਦੋਂ ਇੱਥੋਂ ਦੀ ਖੇਤੀ ਵਰਖਾ ਤੇ ਨਿਰਭਰ ਹੇੈ ਤੇ ਜਦੋਂ ਵਰਖਾ ਪੈਂਦੀ ਹੈ ਤਾਂ ਫਿਰ ਦੂਜੀ ਫ਼ਸਲ ਦੀ ਬਿਜਾਈ ਕੀਤੀ ਜਾਂਦੀ ਹੈੇ। ਜਿਵੇਂ ਇਹ ਕਿਸਾਨ ਹੁਣ ਹਲਵਹਾਅ ਕਰ ਰਿਹਾ ਹੇੈ। ਇਹ ਰਾਜਸਥਾਨ ਦਾ ਇਕ ਲੋਕਲ ਸ਼ਬਦ ਹੇੈ। ਤੇ ਇਹ ਊਠ ਨਾਲ ਹੀ ਕੀਤੀ ਜਾਂਦੀ ਹੇੈ।
ਅਸਲ ਵਿਚ ਇੱਥੇ ਬਜਾਰੇ ਦੀ ਬਿਜਾਈ ਮਈ ਜਾਂ ਜੂਨ ਦੇ ਮਹੀਨੇ ਹੋ ਜਾਂਦੀ ਹੇੈ। ਫਿਰ ਇੱਥੇ ਜਦੋਂ ਹਨੇਰੀਆਂ ਚੱਲਦੀਆਂ ਤਾਂ ਬਜਾਰੇ ਦਾ ਬੀਜ ਉਡ ਜਾਂਦਾ, ਤੇ ਜਿਹੜਾ ਖਾਲੀ ਥਾਂ ਬਚ ਜਾਂਦਾ ਫਿਰ ਕਿਸਾਨ ਉਸ ਨੂੰ ਭਰਨ ਲਈ ਹਲ ਵਹਾਅ ਕਰ ਦੇ ਹਨ। ਮਤਲਬ ਇਹ ਹੈ ਕਿ ਕਿਸਾਨ ਇਕ ਹੋਰ ਫ਼ਸਲ ਬੀਜ ਦਿੰਦੇ ਹਨ।
ਟਰੈਕਟਰ ਨਾਲ ਇਹ ਬਿਜਾਈ ਕੀਤੀ ਨਹੀਂ ਜਾ ਸਕਦੀ ਕਿਉਂ ਕਿ ਉਹ ਬਜਾਰੇ ਦੀ ਫ਼ਸਲ ਨੂੰ ਖਰਾਬ ਕਰ ਦਿੰਦਾ ਹੈ। ਇਹ ਇਕ ਹੈ ਤਾਂ ਪੁਰਾਣਾ ਤਰੀਕਾ ਪਰ ਇਸ ਦੀ ਵਿਗਿਆਨਕ ਸਰਾਥਿਕਤਾ ਤੁਸੀ ਆਪੇ ਹੀ ਦੇਖ ਲਓ।
ਇੱਥੋ. ਦੇ ਕਿਸਾਨ ਇਹ ਵੀ ਦੱਸਦੇ ਹਨ ਕਿ ਰਾਜਸਥਾਨ ਵਿਚ ਊਠਾਂ ਦੀ ਗਿਣਤੀ ਘੱਟਦੀ ਜਾ ਰਹੀ ਹੇੈ। ਹਰੇਕ ਪਿੰਡ ਵਿਚ ਇਕ ਜਾਂ ਦੋ ਊਠ ਹੀ ਦੇਖਣ ਨੂੰ ਮਿਲਣਗੇ।
ਹੁਣ ਇਹ ਕਿਸਾਨ ਮੂਠ, ਮੂੰਗ, ਗੁਆਰ ਦਾ ਬੀਜ ਪਾ ਕੇ ਹੋਰ ਫ਼ਸਲਾਂ ਦੀ ਬਿਜਾਈ ਕਰ ਰਿਹਾ ਹੇੈ।
ਕਈ ਗੱਲਾਂ ਦਾ ਪਤਾ ਕਿਤੇ ਜਾ ਕੇ ਹੀ ਲੱਗਦਾ , ਸੋ ਤੁਰਦੇ ਫਿਰਦੇ ਰਹਿਣਾ ਚਾਹੀਦਾ ਹੈ। ਨਾਲੇ ਦੁਨੀਆਂਦਾਰੀ ਦੀ ਸਮਝ ਆ ਜਾਂਦੀ ਹੈ ਅਤੇ ਨਾਲ ਖੇਤੀ ਸੈਕਟਰ ਦੀ , ਕਿ ਬਈ ਖੇਤੀ ਕਰਨ ਦੇ ਹੋਰ ਕਿਹੜੇ ਤਰੀਕੇ ਹਨ। ਖੇਤੀ ਸੋਚ ਤੇ ਸਮਝ ਮੁਤਾਬਿਕ ਕਰਦੇ ਹਨ।
ਕਦੇ ਕਦੇ ਸੋਚੀ ਦਾ ਬਈ , ਕਿਸਾਨ ਸਭ ਤੋਂ ਵੱਡੇ ਵਿਗਿਆਨੀ ਨੇ। ਜਿਹੜੇ ਨਵੇਂ ਤਜਰਬਿਆਂ ਨਾਲ ਖੇਤੀ ਕਰਦੇ ਹਨ। ਪਰ ਆਹ ਪੁਰਾਣਾ ਊਠ ਵਾਲਾ ਤਰੀਕਾ ਵਾਹਾ ਕਾਰਗਰ ਲੱਗਿਆ। ਨਾ ਪਹਿਲਾਂ ਵਾਲੀ ਬੀਜੀ ਫ਼ਸਲ ਖਰਾਬ ਹੋਵੇ ਤੇ ਨਾ ਕੋਈ ਹੋਰ ਡਰ। ਤਾਂਹੀ ਰਾਜਸਥਾਨ ਵਾਲੇ ਕਿਸਾਨ ਜਿਆਦਾ ਖੁਸ਼ਹਾਲ ਨੇ, ਅਸਲ ਵਿਚ ਇਹ ਬਚੱਤ ਕਰਦੇ। ਨਾ ਟਰੈਕਟਰ ਚ ਡੀਜ਼ਲ ਪਾਉਣ ਦੀ ਲੋੜ ਤੇ ਨਾ ਕੁਝ ਹੋਰ , ਬੱਸ ਊਠ ਮਗਰ ਪਾਓ ਹੱਲ ਤੇ ਜੋਤ ਦਿਓ। ਤਾਂ ਫਿਰ ਜੈ ਜਵਾਨ , ਜੈ ਕਿਸਾਨ ,