ਬਾਗਬਾਨੀ

Friday, August 27, 2021

ਕਦੇ ਰਾਜਸਥਾਨ ਆਏ ਤਾਂ ਦੇਖਿਓ ਕਿ ਇੱਥੇ ਅਜੇ ਵੀ ਕਈ ਥਾਵਾਂ ਤੇ ਊਠ ਨਾਲ ਖੇਤੀ ਕੀਤੀ ਜਾਂਦੀ ਹੇੈ

  



ਕਦੇ ਰਾਜਸਥਾਨ ਆਏ ਤਾਂ ਦੇਖਿਓ ਕਿ ਇੱਥੇ ਅਜੇ ਵੀ ਕਈ ਥਾਵਾਂ ਤੇ ਊਠ ਨਾਲ ਖੇਤੀ ਕੀਤੀ ਜਾਂਦੀ ਹੇੈ। ਇਹ ਪੁਰਾਤਨ ਅਤੇ ਵਿਗਿਆਨਕ ਢੰਗ ਹਨ। ਜਿੰਨ੍ਹਾਂ ਨੂੰ ਰਾਜਸਥਾਨ ਦੇ ਲੋਕਾਂ ਨੇ ਸੰਭਾਲ ਕੇ ਰੱਖਿਆ ਹੋਇਆ ਹੈ। ਅਸਲ ਵਿਚ ਇੱਥੇ ਸਾਉਣੀ ਦੇ ਸੀਜਨ ਦੌਰਾਨ ਕਈ ਤਰ੍ਹਾਂ ਦੀਆਂ ਫ਼ਸਲਾਂ ਉਗਾਈਆਂ ਜਾਂਦੀਆਂ ਨੇ ਤਾਂ ਕਰਕੇ ਇੱਥੋਂ ਦੇ ਕਿਸਾਨਾਂ ਨੂੰ ਊਠ ਨਾਲ ਖੇਤੀ ਕਰਨੀ ਪੈਂਦੀ ਹੇੈ। ਅਸਲ ਵਿਚ ਇਹਦਾ ਕਾਰਨ ਇੱਥੋਂ ਦੇ ਕਿਸਾਨ ਇਹ ਦੱਸਦੇ ਨੇ ਕੇ  ਬਈ ਜਦੋਂ ਇੱਥੋਂ ਦੀ ਖੇਤੀ ਵਰਖਾ ਤੇ ਨਿਰਭਰ ਹੇੈ ਤੇ ਜਦੋਂ ਵਰਖਾ ਪੈਂਦੀ ਹੈ ਤਾਂ ਫਿਰ ਦੂਜੀ ਫ਼ਸਲ ਦੀ ਬਿਜਾਈ ਕੀਤੀ ਜਾਂਦੀ ਹੈੇ। ਜਿਵੇਂ ਇਹ ਕਿਸਾਨ ਹੁਣ ਹਲਵਹਾਅ ਕਰ ਰਿਹਾ ਹੇੈ। ਇਹ ਰਾਜਸਥਾਨ ਦਾ ਇਕ ਲੋਕਲ ਸ਼ਬਦ ਹੇੈ। ਤੇ ਇਹ ਊਠ ਨਾਲ ਹੀ ਕੀਤੀ ਜਾਂਦੀ ਹੇੈ।  

ਅਸਲ ਵਿਚ ਇੱਥੇ ਬਜਾਰੇ ਦੀ ਬਿਜਾਈ ਮਈ ਜਾਂ ਜੂਨ ਦੇ ਮਹੀਨੇ ਹੋ ਜਾਂਦੀ ਹੇੈ। ਫਿਰ ਇੱਥੇ ਜਦੋਂ ਹਨੇਰੀਆਂ ਚੱਲਦੀਆਂ ਤਾਂ ਬਜਾਰੇ ਦਾ ਬੀਜ ਉਡ ਜਾਂਦਾ, ਤੇ ਜਿਹੜਾ ਖਾਲੀ ਥਾਂ ਬਚ ਜਾਂਦਾ ਫਿਰ ਕਿਸਾਨ ਉਸ ਨੂੰ ਭਰਨ ਲਈ ਹਲ ਵਹਾਅ ਕਰ ਦੇ ਹਨ। ਮਤਲਬ ਇਹ ਹੈ ਕਿ ਕਿਸਾਨ ਇਕ ਹੋਰ ਫ਼ਸਲ ਬੀਜ ਦਿੰਦੇ ਹਨ। 

ਟਰੈਕਟਰ ਨਾਲ ਇਹ ਬਿਜਾਈ ਕੀਤੀ ਨਹੀਂ ਜਾ ਸਕਦੀ ਕਿਉਂ ਕਿ ਉਹ ਬਜਾਰੇ ਦੀ ਫ਼ਸਲ ਨੂੰ ਖਰਾਬ ਕਰ ਦਿੰਦਾ ਹੈ। ਇਹ ਇਕ ਹੈ ਤਾਂ ਪੁਰਾਣਾ ਤਰੀਕਾ ਪਰ ਇਸ ਦੀ ਵਿਗਿਆਨਕ ਸਰਾਥਿਕਤਾ ਤੁਸੀ ਆਪੇ ਹੀ ਦੇਖ ਲਓ। 


ਇੱਥੋ. ਦੇ ਕਿਸਾਨ ਇਹ ਵੀ ਦੱਸਦੇ ਹਨ ਕਿ ਰਾਜਸਥਾਨ ਵਿਚ ਊਠਾਂ ਦੀ ਗਿਣਤੀ ਘੱਟਦੀ ਜਾ ਰਹੀ ਹੇੈ। ਹਰੇਕ ਪਿੰਡ ਵਿਚ ਇਕ ਜਾਂ ਦੋ ਊਠ ਹੀ ਦੇਖਣ ਨੂੰ ਮਿਲਣਗੇ। 


ਹੁਣ ਇਹ ਕਿਸਾਨ ਮੂਠ, ਮੂੰਗ, ਗੁਆਰ ਦਾ ਬੀਜ ਪਾ ਕੇ ਹੋਰ ਫ਼ਸਲਾਂ ਦੀ ਬਿਜਾਈ ਕਰ ਰਿਹਾ ਹੇੈ। 


ਕਈ ਗੱਲਾਂ ਦਾ ਪਤਾ ਕਿਤੇ ਜਾ ਕੇ ਹੀ ਲੱਗਦਾ , ਸੋ ਤੁਰਦੇ ਫਿਰਦੇ ਰਹਿਣਾ ਚਾਹੀਦਾ ਹੈ। ਨਾਲੇ ਦੁਨੀਆਂਦਾਰੀ ਦੀ ਸਮਝ ਆ ਜਾਂਦੀ ਹੈ ਅਤੇ ਨਾਲ ਖੇਤੀ ਸੈਕਟਰ ਦੀ , ਕਿ ਬਈ ਖੇਤੀ ਕਰਨ ਦੇ ਹੋਰ ਕਿਹੜੇ ਤਰੀਕੇ ਹਨ। ਖੇਤੀ ਸੋਚ ਤੇ ਸਮਝ ਮੁਤਾਬਿਕ ਕਰਦੇ ਹਨ। 


ਕਦੇ ਕਦੇ ਸੋਚੀ ਦਾ ਬਈ , ਕਿਸਾਨ ਸਭ ਤੋਂ ਵੱਡੇ ਵਿਗਿਆਨੀ ਨੇ। ਜਿਹੜੇ ਨਵੇਂ ਤਜਰਬਿਆਂ ਨਾਲ ਖੇਤੀ ਕਰਦੇ ਹਨ। ਪਰ ਆਹ ਪੁਰਾਣਾ ਊਠ ਵਾਲਾ ਤਰੀਕਾ ਵਾਹਾ ਕਾਰਗਰ ਲੱਗਿਆ। ਨਾ ਪਹਿਲਾਂ ਵਾਲੀ ਬੀਜੀ ਫ਼ਸਲ ਖਰਾਬ ਹੋਵੇ ਤੇ ਨਾ ਕੋਈ ਹੋਰ ਡਰ। ਤਾਂਹੀ ਰਾਜਸਥਾਨ ਵਾਲੇ ਕਿਸਾਨ ਜਿਆਦਾ ਖੁਸ਼ਹਾਲ ਨੇ, ਅਸਲ ਵਿਚ ਇਹ ਬਚੱਤ ਕਰਦੇ। ਨਾ ਟਰੈਕਟਰ ਚ ਡੀਜ਼ਲ ਪਾਉਣ ਦੀ ਲੋੜ ਤੇ ਨਾ ਕੁਝ ਹੋਰ , ਬੱਸ ਊਠ ਮਗਰ ਪਾਓ ਹੱਲ ਤੇ ਜੋਤ ਦਿਓ। ਤਾਂ ਫਿਰ ਜੈ ਜਵਾਨ , ਜੈ  ਕਿਸਾਨ , 

ਬੀ ਐਸ ਨਿਊਜ ਪੰਜਾਬੀ ਦਾ ਡਿਜੀਟਲ ਬੁਲੇਟਿਨ ਦਿਨ ਭਰ 27 ਅਗਸਤ 2021 BS NEWS PUNJABI


 

Sunday, August 22, 2021

ਨਰਮੇ ਦੀ ਫ਼ਸਲ ਦੀ ਭਰਵੀਂ ਉਮੀਦ , ਕਿਸਾਨਾਂ ਦੇ ਚਿਹਰੇ ਖਿੜੇ



ਇਸ ਵਾਰ ਮਾਲਵਾ ਖਿੱਤੇ ਵਿਚ ਨਰਮੇ ਦੀ ਫ਼ਸਲ ਦੀ ਬੰਪਰ ਫ਼ਸਲ ਦੀ ਉਮੀਦ ਕੀਤੀ ਜਾ ਰਹੀ ਹੈ। ਮਾਲਵੇ ਖਿੱਤੇ ਵਿਚ ਨਰਮੇ ਦੀ ਫ਼ਸਲ ਦੀ ਬਿਜਾਈ ਕਰਨ ਵਾਲੇ ਕਿਸਾਨ ਖੁਸ਼ ਨਜ਼ਰ ਆ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਬੀਤੇ ਸਾਲ ਬਰਸਾਤ ਨੇ ਨਰਮੇ ਦੀ ਫ਼ਸਲ ਨੂੰ ਤਬਾਹ ਕਰ ਦਿੱਤਾ ਸੀ। ਜਿਸ ਕਾਰਨ ਕਿਸਾਨਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ। ਪਰ ਇਸ ਵਾਰ ਨਰਮੇ ਦੀ ਫ਼ਸਲ ਚੰਗਾ ਮੁਨਾਫ਼ਾ ਦੇ ਸਕਦੀ ਹੇੈ। ਭਾਂਵੇ ਕਿ ਕਿਸਾਨਾਂ ਨੂੰ ਨਰਮੇ ਦੀ ਫ਼ਸਲ ਦੀ ਬਿਜਾਈ ਵੇਲੇ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ। ਕਈ ਕਿਸਾਨਾਂ ਦੀ ਮਿਹਨਤ ਆਖਰ ਰੰਗ ਲਿਆਈ ਹੇੈ। ਕਿਉਂ ਕਿ ਨਰਮੇ ਦੀ ਬਿਜਾਈ ਮੌਕੇ ਨਰਮਾ ਕਰੰਡ ਹੋ ਗਿਆ ਸੀ। ਜਿਸ ਕਾਰਨ ਕਿਸਾਨਾਂ ਨੂੰ ਬਿਜਾਈ ਮੌਕੇ ਮੁਸ਼ਕਿਲ ਆਈ। ਹੁਣ ਕਿਸਾਨ ਖੁਸ਼ ਨਜ਼ਰ ਆ ਰਹੇ ਹਨ। 

ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਕੀਤਾ ਸੁਚੇਤ 

ਉਥੇ ਹੀ ਇਸ ਹਫ਼ਤੇ ਦੇ ਖੇਤੀ ਬੁਲੇਟਿਨ ਵਿਚ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਨੇ ਨਰਮੇ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 

ਜ਼ਰੂਰੀ ਹਦਾਇਤਾਂ ਦਿੱਤੀਆਂ ਹਨ। 

ਪੜ੍ਹੋ-

ਨਰਮਾ: ਕਪਾਹ ਦੇ ਖੇਤਾਂ ਵਿੱਚ ਚਿੱਟੀ ਮੱਖੀ ਦੇ ਫੈਲਾਅ ਨੂੰ ਰੋਕਣ ਲਈ ਖਾਲੀ ਥਾਵਾਂ, ਸੜਕਾਂ ਦੇ ਕਿਨਾਰਿਆਂ ਅਤੇ ਖਾਲਿਆਂ ਦੀਆਂ ਵੱਟਾਂ ਅਤੇ ਬੇਕਾਰ ਪਈ ਭੂਮੀ ਵਿੱਚੋਂ ਚਿੱਟੀ ਮੱਖੀ ਦੇ ਬਦਲਵੇਂ ਨਦੀਨ ਨੂੰ ਨਸ਼ਟ ਕਰੋ ਅਤੇ ਲਗਾਤਾਰ ਸਰਵੇਖਣ ਕਰਦੇ ਰਹੋ ਅਤੇ ਲੋੜ ਮੁਤਾਬਿਕ ਇਸ ਦੀ ਰੋਕਥਾਮ ਕਰੋ।


ਨਰਮੇ ਦੇ ਖੇਤਾਂ ਵਿੱਚੋਂ ਪੱਤਾ ਲਪੇਟ ਵਿਸ਼ਾਣੂੰ ਨਾਲ ਪ੍ਰਭਾਵਿਤ ਬੂਟਿਆਂ ਨੂੰ ਸਮੇਂ-ਸਮੇਂ ਤੇ ਪੁੱਟ ਕੇ ਦਬਾਅ ਦਿਓ।ਬਰਸਾਤਾਂ ਤੋਂ ਬਾਅਦ ਉੱਲੀਆਂ ਦੇ ਧੱਬਿਆਂ ਦਾ ਹਮਲਾ ਹੋ ਸਕਦਾ ਹੈ ਇਸਦੇ ਬਚਾਅ ਲਈ 200 ਮਿ.ਲਿ. ਐਮੀਸਟਾਰ ਟੌਪ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰੋ।


----------------

ਬਾਰਿਸ਼ ਦਾ ਪਾਣੀ ਨਰਮੇ ਦੇ ਖੇਤ ਵਿਵਿੱਚ ਨਾ ਖੜ੍ਹਾ ਹੋਣ ਦਿਓ ਕਿਉਂਕਿ ਇਹ ਫ਼ਸਲ ਜ਼ਿਆਦਾ ਪਾਣੀ ਨਹੀਂ ਸਹਾਰ ਸਕਦੀ। ਇਸ ਨਾਲ ਪੈਰਾ ਵਿਲਟ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਪੈਰਾ ਵਿਲਟ ਦੀਆਂ ਮੁਢਲੀਆਂ ਨਿਸ਼ਾਨੀਆਂ ਦੇਖਦੇ ਸਾਰ ਹੀ ਇਨ੍ਹਾਂ ਬੂਟਿਆਂ ਉਪਰ ਕੋਬਾਲਟ ਕਲੋਰਾਈਡ ੧੦ ਮਿਲੀਗ੍ਰਾਮ ਪ੍ਰਤੀ ਲਿਟਰ ਪਾਣੀ ਵਿਵਿੱਚ ਘੋਲ ਕੇ ਸਪਰੇ ਕਰੋ।ਨਰਮੇ ਦੇ ਖੇਤਾਂ ਵਿੱਚ ਬਾਕੀ ਅੱਧੀ ਨਾਈਟਰੋਜਨ ਖਾਦ ਫੁ'ਲ ਸ਼ੁਰੂ ਹੋਣ ਸਮੇਂ ਪਾ ਦਿਉ।ਕਪਾਹ ਦੇ ਖੇਤਾਂ ਵਿੱਚ ਚਿੱਟੀ ਮੱਖੀ ਦੇ ਫੈਲਾਅ ਨੂੰ ਰੋਕਣ ਲਈ ਖਾਲੀ ਥਾਵਾਂ, ਸੜਕਾਂ ਦੇ ਕਿਨਾਰਿਆਂ ਅਤੇ ਖਾਲਿਆਂ ਦੀਆਂ ਵੱਟਾਂ ਅਤੇ ਬੇਕਾਰ ਪਈ ਭੂਮੀ ਵਿੱਚੋਂ ਚਿੱਟੀ ਮੱਖੀ ਦੇ ਬਦਲਵੇਂ ਨਦੀਨ ਜਿਵੇਂ ਕਿ ਕੰਘੀ ਬੂਟੀ, ਪੀਲੀ ਬੂਟੀ, ਪੁੱਠ ਕੰਡਾ, ਧਤੂਰਾ, ਭੰਗ ਆਦਿ ਨੂੰ ਨਸ਼ਟ ਕਰੋ ਅਤੇ ਲਗਾਤਾਰ ਸਰਵੇਖਣ ਕਰਦੇ ਰਹੋ ਅਤੇ ਲੋੜ ਮੁਤਾਬਿਕ ਇਸ ਦੀ ਰੋਕਥਾਮ ਕਰੋ।ਨਰਮੇ ਦੇ ਖੇਤਾਂ ਵਿਵਿੱਚੋਂ ਪ'ਤਾ ਲਪੇਟ ਵਿਸ਼ਾਣੂੰ ਨਾਲ ਪ੍ਰਭਾਵਿਤ ਬੂਟਿਆਂ ਨੂੰ ਸਮੇਂੁਸਮੇਂ ਤੇ ਪੁ'ਟ ਕੇ ਦਬਾਅ ਦਿਓ।ਬਰਸਾਤਾਂ ਤੋਂ ਬਾਅਦ ਉ'ਲੀਆਂ ਦੇ ਧ'ਬਿਆਂ ਦਾ ਹਮਲਾ ਹੋ ਸਕਦਾ ਹੈ ਇਸਦੇ ਬਚਾਅ ਲਈ ੨੦੦ ਮਿ.ਲਿ. ਐਮੀਸਟਾਰ ਟੌਪ ਨੂੰ ੨੦੦ ਲਿਟਰ ਪਾਣੀ ਵਿਵਿੱਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਸਾਫ ਮੌਸਮ ਹੋਣ ਤੋਂ ਕਰੋ। 

ਇਸ ਹਫ਼ਤੇ ਦੇ ਬਾਗਬਾਨਾਂ ਸਬੰਧੀ ਖੇਤੀ ਰੁਝੇਵੇਂ



ਬਾਗਬਾਨੀ:

 ਜ਼ਿਆਦਾ ਬਰਸਾਤ ਹੋਣ ਦੀ ਸੂਰਤ ਵਿੱਚ ਬੂਟਿਆਂ ਦੁਆਲੇ ਪਾਣੀ ਜਮ੍ਹਾਂ ਨਾ ਹੋਣ ਦਿਉ, ਬੂਟਿਆਂ ਦੇ ਦੌਰ ਉੱਚੇ ਰੱਖੋ ਅਤੇ ਜੇਕਰ ਹੋ ਸਕੇ ਤਾਂ ਵਾਧੂ ਪਾਣੀ ਦਾ ਬਾਗਾਂ ਵਿੱਚੋਂ ਨਿਕਾਸ ਕਰ ਦਿਉ ।ਬੂਟਿਆਂ ਦੇ ਤਣਿਆਂ ਨੂੰ ਬਰਸਾਤੀ ਮੌਸਮ ਵਿੱਚ ਬਿਮਾਰੀਆਂ ਤੋਂ ਬਚਾਉਣ ਲਈ ਨੀਲਾ ਥੋਥਾ ਯੁਕਤ ਸਫ਼ੈਦੀ ਦੇ ਮਿਸ਼ਰਣ ਦਾਲੇ ਪਕਰੋ।


ਬਰਸਾਤੀ ਮੌਸਮ ਵਿੱਚ ਛੋਟੇ ਬੂਟਿਆਂ ਨੂੰ ਸਿੱਧਾ ਰੱਖਣ ਲਈ ਸੋਟੀ ਆਦਿ ਦਾ ਸਹਾਰਾ ਦਿਉ ਅਤੇ ਜੜ੍ਹ-ਮੁੱਢ ਤੋਂ ਨਿਕਲਦਾ ਫ਼ੁਟਾਰਾ ਲਗਾਤਾਰ ਤੋੜਦੇ ਹਰੋ ।

ਇਹ ਨਵੇਂ ਸਦਾਬਹਾਰ ਕਿਸਮਾਂ ਦੇ ਫ਼ਲਦਾਰ ਬੂਟਿਆਂ ਦੀ ਲਵਾਈ ਦਾ ਢੁਕਵਾਂ ਸਮਾਂ ਹੈ ਅਤੇ ਇਹਨਾਂ ਨੂੰ ਲਗਾਉਣ ਦਾ ਕੰਮ ਸੁਚੱਜੇ ਤਰੀਕੇ ਨਾਲ ਕਰੋ ।

ਅਮਰੂਦ ਦੇ ਬਾਗਾਂ ਵਿੱਚੋਂ ਫ਼ਲ ਦੀ ਮੱਖੀ ਕਾ ਰਨਕਾਣੇ ਹੋਏ ਫ਼ਲਾਂ ਨੂੰ ਲਗਾਤਾਰ ਇਕੱਠਾ ਕਰਕੇ ਦਬਾ ਉਂਦੇ ਰਹੋ ਤਾਂ ਕਿ ਇਕ ਕੀੜੇ ਦੇ ਵਾਧੇ ਨੂੰ ਰੋਕਿਆ ਜਾ ਸਕੇ ।

ਰਾਜਸਥਾਨ ਪੁਲਿਸ ਵਿਚ ਕਾਂਸਟੇਬਲ ਭਰਤੀ 2021

ਰਾਜਸਥਾਨ ਪੁਲਿਸ ਵਿਚ ਕਾਂਸਟੇਬਲ ਭਰਤੀ 2021 ਅਪਲਾਈ ਆਨਲਾਈਨ 4438 ਵੈਂਕਸੀਜ਼ ਰਾਜਸਥਾਨ ਪੁਲਿਸ ਨੇ ਕਾਂਸਟੇਬਲ ਜਨਰਲ ਅਤੇ ਕਾਂਸਟੇਬਲ ਦੀਆਂ ਅਸਾਮੀਆਂ ਦੀ ਭਰਤੀ ਲਈ ਨੋਟੀਫਿਕੇਸ਼...